ਉਪਾਸਨਾ ਸਿੰਘ,ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਕਦੋਂ ਇਕੱਠੇ ਹੋ ਰਹੇ ਹਨ

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਹੁਣ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਨਾਲ ਇੱਕ ਪ੍ਰੋਡਿਊਸਰ ਵੀ ਬਣ ਗਏ ਹਨ।
ਇਸ ਫ਼ਿਲਮ ਵਿੱਚ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ ਦੇਵ ਖਰੌੜ ਮੁੱਖ ਭੁਮਿਕਾ ਵਿੱਚ ਹਨ।
ਉਪਾਸਨਾ ਸਿੰਘ ਨੇ ਪੰਜਾਬੀ, ਹਿੰਦੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹੁਸ਼ਿਆਰਪੁਰ ਦੇ ਇੱਕ ਸਿੱਖ ਪਰਿਵਾਰ ਦੀ ਧੀ ਉਪਾਸਨਾ ਸਿੰਘ ਨੇ ਛੋਟੀ ਉਮਰੇ ਹੀ ਕਲਾ ਦੇ ਖ਼ੇਤਰ ਵਿੱਚ ਕਦਮ ਰੱਖ ਲਿਆ ਸੀ।
ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਉਨ੍ਹਾਂ ਦਾ 'ਭੂਆ' ਦਾ ਕਿਰਦਾਰ ਕਾਫ਼ੀ ਮਸ਼ਹੂਰ ਰਿਹਾ ਹੈ, ਪਰ ਉਨ੍ਹਾਂ ਨੇ ਇਹ ਸ਼ੋਅ ਛੱਡਿਆ ਕਿਉਂ ਅਤੇ ਕੀ ਹੁਣ ਇਸ ਸ਼ੋਅ ਵਿੱਚ ਦੁਬਾਰਾ ਵਾਪਸੀ ਕਰਨਗੇ?
ਕਪਿਲ ਦੇ ਸ਼ੋਅ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ, ਕਰੀਅਰ, ਉਨ੍ਹਾਂ ਦੀ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਨਾਲ ਜੁੜੇ ਵਿਵਾਦ ਅਤੇ ਹੋਰ ਪਹਿਲੂਆਂ ਉੱਤੇ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ।
(ਰਿਪੋਰਟ: ਸੁਨੀਲ ਕਟਾਰੀਆ, ਸ਼ੂਟ: ਰਾਜਨ ਪਪਨੇਜਾ/ ਸਦਫ਼ ਖ਼ਾਨ, ਐਡਿਟ: ਰਾਜਨ ਪਪਨੇਜਾ)
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਇਹ ਵੀ ਪੜ੍ਹੋ:
































