ਵਾਲਟ ਡਿਜ਼ਨੀ ਵੱਲੋਂ ਸੀਟੀਓ ਨਿਯੁਕਤ ਕੀਤੇ ਗਏ ਕਰਨਦੀਪ ਆਨੰਦ ਕੌਣ
ਵਾਲਟ ਡਿਜ਼ਨੀ ਵੱਲੋਂ ਸੀਟੀਓ ਨਿਯੁਕਤ ਕੀਤੇ ਗਏ ਕਰਨਦੀਪ ਆਨੰਦ ਕੌਣ
ਪ੍ਰਕਾਸ਼ਿਤ
ਮਨੋਰੰਜਨ ਜਗਤ ਦੀ ਵੱਡੀ ਕੰਪਨੀ ਵਾਲਟ ਡਿਜ਼ਨੀ ਨੇ ਕਰਨਦੀਪ ਆਨੰਦ ਨੂੰ ਆਪਣਾ ਪਹਿਲਾ ਮੁੱਖ ਟੈਕਨੋਾਲਜੀ ਅਫਸਰ ਬਣਾਉਣ ਦਾ ਐਲਾਨ ਕੀਤਾ ਹੈ। ਜਨਰੇਟਿਵ ਏਆਈ ਚੈਟਬੋਟ ਕੰਪਨੀ ਕੈਰੈਕਟਰ ਏਆਈ ਦੀ ਅਗਵਾਈ ਕਰ ਰਹੇ ਕਰਨਦੀਪ ਹੁਣ 2 ਅਕਤੂਬਰ ਤੋਂ ਡਿਜ਼ਨੀ ਵਿੱਚ ਕਾਰਜਕਾਲ ਸੰਭਾਲਣਗੇ। ‘ਦ ਵਾਲਟ ਡਿਜ਼ਨੀ’ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਕੰਪਨੀ ਵਿੱਚ ਸੀਨੀਅਰ ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਦਾ ਅਹੁਦਾ ਸੰਭਾਲਣਗੇ ਜੋ ਅਹੁਦਾ ਕੰਪਨੀ ਵੱਲੋਂ ਨਵਾਂ ਬਣਾਇਆ ਗਿਆ ਹੈ।
ਕਰਨਦੀਪ ਆਨੰਦ ਲੰਮੇ ਸਮੇਂ ਤੋਂ ਏਆਈ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



